ਬਾਬਾ ਦਲੇਰ ਸਿੰਘ ਜੀ ਖੇੜੀ ਵਾਲੇ ਪਿਛਲੇ ਦੋ ਦਹਾਕਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਨਿਰੰਤਰ ਦੇਸ਼ਾਂ-ਵਿਦੇਸ਼ਾਂ ਵਿਚ ਸ਼ਬਦ ਗੁਰੂ ਚੇਤਨਾ ਸਮਾਗਮਾਂ ਤਹਿਤ ਦੀਵਾਨ ਲਗਾ ਰਹੇ ਹਨ।
ਪਹਿਲੀ ਵਾਰ ਬਾਬਾ ਜੀ ਨੇ ਭਾਈ ਮਿੱਠੂ ਸਿੰਘ ਦੀ ਬੇਨਤੀ ਉਪਰ 1996 ਵਿਚ ਪਿੰਡ ਕੱਟੂ (ਨੇੜੇ ਧਨੌਲਾ, ਜ਼ਿਲਾ ਬਰਨਾਲਾ) ਵਿਖੇ ਦੀਵਾਨ ਲਗਾਏ ਸਨ। ਉਨ੍ਹਾਂ ਦੀਵਾਨਾਂ ਦਾ ਪੋਸਟਰ ਇਥੇ ਤਸਵੀਰ ਵਿਚ ਦਿੱਤਾ ਗਿਆ ਹੈ।
ਉਸ ਤੋਂ ਬਾਅਦ ਸ਼ਬਦ ਗੁਰੂ ਚੇਤਨਾ ਸਮਾਗਮਾਂ ਦੀ ਲੜੀ ਨਿਰੰਤਰ ਚੱਲ ਰਹੀ ਹੈ।
ਹਰ ਪੂਰਨਮਾਸ਼ੀ ਨੂੰ ਗੁਰਦੁਆਰਾ ਸ੍ਰੀ ਗੁਰਪ੍ਰਕਾਸ਼ ਸਾਹਿਬ, ਖੇੜੀ ਵਿਖੇ ਦੀਵਾਨ ਸਜਾਇਆ ਜਾਂਦਾ ਹੈ। ਦੀਵਾਨਾਂ ਦਾ ਸਿੱਧਾ ਪ੍ਰਸਾਰਨ ਫੇਸਬੁੱਕ ਅਤੇ ਯੂ-ਟਿਊਬ ਉਪਰ ਵੀ ਕੀਤਾ ਜਾਂਦਾ ਹੈ।