ਇਹ ਵੈਬਸਾਈਟ ਬਾਬਾ ਦਲੇਰ ਸਿੰਘ ਜੀ ਖੇੜੀ ਵਾਲਿਆਂ ਨੂੰ ਸਮਰਪਿਤ ਹੈ। ਬਾਬਾ ਜੀ ਇਸ ਵੇਲੇ ਗੁਰਦੁਆਰਾ ਗੁਰ ਪ੍ਰਕਾਸ਼ ਸਾਹਿਬ ਖੇੜੀ ਵਿਖੇ ਬਿਰਾਜਮਾਨ ਹਨ। ਬਾਬਾ ਜੀ ਨਿਰੰਤਰ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕਾਰਜਸ਼ੀਲ ਰਹਿੰਦੇ ਹਨ। ਗੁਰਮਤ ਸਮਾਗਮਾਂ ਦੇ ਨਾਲ ਨਾਲ ਅੰਮ੍ਰਿਤ ਸੰਚਾਰ ਅਤੇ ਸਿੱਖੀ ਦੇ ਹੋਰ ਕਾਰਜਾਂ ਦੀ ਅਗਵਾਈ ਕਰਦੇ ਰਹਿੰਦੇ ਹਨ। ਸਰਬੱਤ ਦਾ ਭਲਾ ਸੇਵਾ ਦਲ ਰਾਹੀਂ ਸਮਾਜਿਕ ਕਾਰਜਾਂ ਵਿੱਚ ਵੀ ਵਡਮੁੱਲਾ ਯੋਗਦਾਨ ਪਾ ਰਹੇ।